ਜਲੰਧਰ (ਨਵਦੀਪ) : ਮਿੱਠਾਪੁਰ ਵਿਚ ਖੇਡ ਰਹੇ ਬੱਚਿਆਂ ’ਤੇ ਇਕ ਪਾਲਤੂ ਹਲਕੇ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਲਗਭਗ 3 ਬੱਚਿਆਂ ਅਤੇ ਉਨ੍ਹਾਂ ਦਾ ਬਚਾਅ ਕਰਨ ਆਏ ਲੋਕਾਂ ਨੂੰ ਵੱਢ ਲਿਆ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਇਲਾਕਾ ਵਾਸੀ ਥਾਣਾ ਨੰਬਰ 7 ਵਿਚ ਇਕੱਠੇ ਹੋ ਗਏ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਅੱਧਾ ਦਰਜਨ ਤੋਂ ਵੀ ਜ਼ਿਆਦਾ ਕੁੱਤੇ ਰੱਖੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਕੁੱਤਾ ਹਲਕ ਗਿਆ ਅਤੇ ਉਸਨੇ ਉਸ ਨੂੰ ਖੁੱਲ੍ਹਾ ਛੱਡ ਦਿੱਤਾ। ਆਏ ਦਿਨ ਉਹ ਕਿਸੇ ਨਾ ਕਿਸੇ ਨੂੰ ਵੱਢ ਦਿੰਦਾ ਹੈ, ਜਿਸਨੇ ਬੁੱਧਵਾਰ ਨੂੰ ਵੀ ਘਰਾਂ ਦੇ ਬਾਹਰ ਖੇਡ ਰਹੇ ਬੱਚਿਆਂ ਨੂੰ ਵੱਢ ਦਿੱਤਾ ਅਤੇ ਉਨ੍ਹਾਂ ਦਾ ਬਚਾਅ ਕਰਨ ਆਏ ਪਰਿਵਾਰ ਵਾਲਿਆਂ ’ਤੇ ਹਮਲਾ ਕਰ ਦਿੱਤਾ।
ਕੁੱਤੇ ਦੇ ਵੱਢਣ ਨਾਲ ਜ਼ਖਮੀ ਹੋਏ ਬੱਚਿਆਂ ਅਤੇ ਹੋਰਨਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਥਾਨਕ ਲੋਕ ਥਾਣਾ ਨੰਬਰ 7 ਵਿਚ ਪਹੁੰਚ ਗਏ। ਸੰਦੀਪ ਅਤੇ ਹੋਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੁੱਤਿਆਂ ਦੇ ਕੇਅਰਟੇਕਰ ਨੂੰ ਕਹਿੰਦੇ ਹਨ ਤਾਂ ਉਹ ਉਨ੍ਹਾਂ ਨਾਲ ਲੜਾਈ-ਝਗੜਾ ਕਰਦਾ ਹੈ। ਲੋਕਾਂ ਨੇ ਬੁੱਧਵਾਰ ਰਾਤ ਥਾਣੇ ਪਹੁੰਚ ਕੇ ਪੁਲਸ ਪ੍ਰਸ਼ਾਸਨ ਤੋਂ ਇਸ ਮਾਮਲੇ ਦਾ ਹੱਲ ਕੱਢਣ ਦੀ ਮੰਗ ਕੀਤੀ।
There was a commotion in Jalandhar police station after a light dog bit the children playing in Mithapur
954