ਜਲੰਧਰ (ਨਵਦੀਪ): ਮਾਨਸੂਨ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮਾਨਸੂਨ ਦੀ ਐਂਟਰੀ ਹੋ ਗਈ ਹੈ। ਵਿਭਾਗ ਨੇ ਸੂਬੇ ਦੇ 12 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ, ਜਿਸ ਵਿਚ 8 ਜ਼ਿਲ੍ਹਿਆਂ ਵਿਚ ਬਾਰਿਸ਼ ਲਈ ਯੈਲੋ ਅਲਰਟ ਅਤੇ 4 ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਤਿੰਨ ਦਿਨ ਭਾਰੀ ਬਾਰਿਸ਼ ਦੇ ਅਸਾਰ ਹਨ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਅਸੀਂ ਮੌਸਮ ਨੂੰ ਦੇਖ ਰਹੇ ਹਾਂ। ਹੁਣ ਤੱਕ ਜਿਸ ਤਰ੍ਹਾਂ ਦੀ ਭਾਰੀ ਬਰਸਾਤ ਹੋਈ ਹੈ ਉਸ ’ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਾਨਸੂਨ ਕਾਫ਼ੀ ਮਜ਼ਬੂਤ ਹੈ ਤੇ ਆਉਣ ਵਾਲੇ ਦਿਨਾਂ ’ਚ ਚੰਗੀ ਬਾਰਿਸ਼ ਹੋਵੇਗੀ। ਵਿਭਾਗ ਦੀ ਲੰਬੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ ਪੂਰਾ ਹਫ਼ਤਾ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 2 ਦਿਨਾਂ ਲਈ ਆਰੇਂਜ ਅਲਰਟ ਦਿੱਤਾ ਗਿਆ ਹੈ। ਇਸ ਦੌਰਾਨ ਪੂਰੇ ਪੰਜਾਬ ਤੇ ਹਰਿਆਣਾ ’ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਤਾਪਮਾਨ ਦਾ ਸਵਾਲ ਹੈ, ਇਸ ਵਿਚ ਬਹੁਤੀ ਗਿਰਾਵਟ ਨਹੀਂ ਆਵੇਗੀ।
Monsoon has arrived in Punjab, ALERT has been issued for 12 districts! Read the big update
1,284