OtherPushpa Gujral science city ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕੁਦਰਤੀ ਗਾਈਡੈਂਸ ਕੈਂਪ ਲਗਾਇਆ ਗਿਆ January 18, 2024 Ramesh Kumar ਕਪੂਰਥਲਾ 18 ਜਨਵਰੀ (ਰਮੇਸ਼ ਕੁਮਾਰ) ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਵਿਗਿਆਨ ਤੇ ਟੈਕਨੋਲੋਜੀ ਨਾਲ ਮਿਲ ਕੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਕੁਦਰਤ ਵੱਲੋਂ ਸਾਨੂੰ ਦਿੱਤੀਆਂ ਗਈਆਂ ਅਨਮੋਲ ਦਾਤਾਂ ਨੂੰ ਕਾਇਮ ਰੱਖਣ ਦੇ ਮਨੋਰਥ ਨਾਲ ਦੋ ਰੋਜ਼ਾ ਕੁਦਰਤ ਗਾਈਡੈਂਸ ਕੈਂਪ ਲਗਾਇਆ ਗਿਆ। ਜਿਸ ਵਿੱਚ ਜਲੰਧਰ ਤੇ ਕਪੂਰਥਲਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਕੈਂਪ ਦੇ ਦੌਰਾਨ ਵਿਦਿਆਰਥੀਆਂ ਨੂੰ ਕੁਦਰਤ ਨੂੰ ਨੇੜੇ ਲਿਆਉਣ ਸਬੰਧੀ ਉਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਪੌਦੇ, ਆਯੁਰਵੈਦਿਕ ਜੜੀ ਬੂਟੀਆਂ ਤੇ ਪ੍ਰਵਾਸੀ ਪੰਛੀ ਵੀ ਦਿਖਾਏ ਗਏ ਅਤੇ ਇਹਨਾਂ ਨਾਲ ਸੰਬੰਧਿਤ ਵਿਦਿਆਰਥੀਆਂ ਤੋਂ ਕੁਝ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜਿਸ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਵਿਦਿਆਰਥੀਆਂ ਕੋਲੋਂ ਕੁਦਰਤੀ ਸੁੰਦਰਤਾ ਦੀ ਦਿੱਖ ਦਿਖਾਉਣ ਲਈ ਫੋਟੋਗ੍ਰਾਫੀ ਵੀ ਕਰਵਾਈ ਗਈ। ਜਿਸ ਵਿੱਚ ਪਾਈਨੀਅਰ ਇੰਟਰਨੈਸ਼ਨਲ ਪਬਲਿਕ ਸਕੂਲ ਰੁੜਕਾ ਕਲਾਂ ਦੇ ਅੱਠਵੀਂ ਜਮਾਤ ਦੇ ਨਿਖਿਲ ਕੁਮਾਰ ਨੌਵੀਂ ਜਮਾਤ ਦੇ ਫਿਰੋਜ਼ ਅਤੇ ਅਨਹਦ ਬੈਂਸ ਤੇ ਹਰਲੀਨ ਵਿੱਚੋਂ ਅਨਹਦ ਬੈਂਸ ਨੂੰ ਵਧੀਆ ਫੋਟੋਗ੍ਰਾਫੀ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰ ਪਰਸਨ ਸ਼੍ਰੀ ਸੁਖਵਿੰਦਰ ਬੈਂਸ ਤੇ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਜੀ ਵੱਲੋਂ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ। 1,157