ਜਲੰਧਰ 17 ਦਿਸੰਬਰ (ਰਮੇਸ਼ ਕੁਮਾਰ)- ਜਲੰਧਰ ‘ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲੈਦਰ ਕੰਪਲੈਕਸ ਨੇੜੇ ਬੁੱਧਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ ਅੰਕੁਰ (19) ਵਜੋਂ ਹੋਈ ਹੈ। ਉਸ ਦੀ ਗਰਦਨ ‘ਤੇ ਕਿਸੇ ਤਿੱਖੀ ਚੀਜ਼ ਨਾਲ ਤਿੱਖੇ ਵਾਰ ਵੀ ਕੀਤੇ ਗਏ ਹਨ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਨੇ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਕੋਲ ਰਾਹਗੀਰ ਨੇ ਸਵੇਰੇ ਲਾਸ਼ ਪਈ ਵੇਖੀ। ਇਸ ਦੇ ਬਾਅਦ ਮਾਮਲੇ ਦੀ ਜਾਣਕਾਰੀ ਪੁਲਸ ਕੰਟੋਰਲ ਰੂਮ ਵਿਚ ਦਿੱਤੀ ਗਈ।
ਕ੍ਰਾਈਮ ਸੀਨ ਦੇ ਨੇੜੇ ਪੁਲਸ ਨੂੰ ਕਾਫ਼ੀ ਖ਼ੂਨ ਬਿਖਰਿਆ ਹੋਇਆ ਮਿਲਿਆ ਸੀ। ਉਥੇ ਹੀ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਇਥੇ ਸੁੱਟਿਆ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨੌਜਵਾਨ ਦੀ ਪਛਾਣ ਅੰਕੁਰ ਵਾਸੀ ਬਸਤੀਆਂ ਦੇ ਰੂਪ ਵਿਚ ਹੋਈ ਹੈ, ਜਿਸ ਦੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਸੀ। ਪਰਿਵਾਰ ਨੇ ਕ੍ਰਾਈਮ ਸੀਨ ‘ਤੇ ਪਹੁੰਚ ਕੇ ਜੰਮ ਕੇ ਹੰਗਾਮਾ ਕੀਤਾ।
Murder of a youth in broad daylight in Jalandhar; A young man’s blood-soaked body was found near a dirty drain
2,116