ਜਲੰਧਰ 28 ਦਿਸੰਬਰ (ਰਮੇਸ਼ ਕੁਮਾਰ)- ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਨੂਰਪੁਰ ਪਿੰਡ ਬੁਲੰਦਪੁਰ ਗੇਟ ਦੇ ਬਾਹਰ ਸੰਘਣੀ ਧੁੰਦ ਕਾਰਨ ਦੇਰ ਰਾਤ ਸਰ੍ਹੋਂ ਦੇ ਤੇਲ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਪਲਟ ਗਿਆ। ਇਸ ਹਾਦਸੇ ਦੀ ਸੂਚਨਾ ਨਜ਼ਦੀਕੀ ਦੁਕਾਨਦਾਰਾਂ ਨੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਖਿੱਲਰੀਆਂ ਹੋਈਆਂ ਪੇਟੀਆਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਸੂਚਾਰੂ ਕੀਤੀ। ਇਸ ਸਬੰਧੀ ਐੱਸ. ਐੱਚ. ਓ. ਮਕਸੂਦਾਂ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਟਰੱਕ ਚਾਲਕ ਜਾਵੇਦ ਅਹਿਮਦ ਵਾਸੀ ਸ਼੍ਰੀਨਗਰ ਸਰ੍ਹੋਂ ਦੇ ਤੇਲ ਨਾਲ ਭਰਿਆ ਟਰੱਕ ਖੰਨੇ ਤੋਂ ਸ਼੍ਰੀਨਗਰ ਲੈ ਜਾ ਰਿਹਾ ਸੀ, ਜਦੋਂ ਉਹ ਅੱਡਾ ਨੂਰਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਧੁੰਦ ਸੰਘਣੀ ਹੋਣ ਕਾਰਨ ਟਰੱਕ ਚਾਲਕ ਨੂੰ ਡਿਵਾਈਡਰ ਨਜ਼ਰ ਨਹੀਂ ਆਇਆ ਅਤੇ ਟਰੱਕ ਡਿਵਾਈਡਰ ’ਤੇ ਚੜ੍ਹ ਗਿਆ, ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਹਾਈਵੇ ਤੋਂ ਸਰਵਿਸ ਲੇਨ ’ਤੇ ਜਾ ਡਿੱਗਿਆ, ਜਿਸ ਨਾਲ ਉਸ ’ਚ ਲੱਦੀਆਂ ਸਰ੍ਹੋਂ ਦੇ ਤੇਲ ਦੀਆਂ ਪੇਟੀਆਂ ਖਿੱਲਰ ਗਈਆਂ। ਇਸ ਹਾਦਸੇ ’ਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ। ਰਾਹਤ ਵਾਲੀ ਗੱਲ ਇਹ ਰਹੀ ਕੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
A truck full of mustard oil overturned due to thick fog in Jalandhar
1,554