ਜਲੰਧਰ 12 ਦਿਸੰਬਰ (ਰਮੇਸ਼ ਕੁਮਾਰ) : ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਗੋਲ ਬਾਜ਼ਾਰ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਔਰਤ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਸਿੱਖੀ ਸਰੂਪ ਧਾਰਨ ਕੀਤੇ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੋਕਾਂ ਦੇ ਉਦੋਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਸਿੱਖ ਪਹਿਰਾਵੇ ਵਿਚ ਆਏ ਇਸ ਲੁਟੇਰੇ ਦੀ ਤਲਾਸ਼ੀ ਲਈ ਗਈ। ਇਸ ਲੁਟੇਰੇ ਨੇ ਨਾ ਸਿਰਫ ਗਾਤਰਾ ਧਾਰਨ ਕੀਤਾ ਸੀ ਸਗੋਂ ਪਛਾਣ ਲੁਕਾਉਣ ਲਈ ਸਿਰ ’ਤੇ ਪੀਲਾ ਪਰਨਾ ਵੀ ਬੰਨ੍ਹਿਆ ਸੀ ਜਦਿਕ ਬਾਅਦ ਵਿਚ ਪਤਾ ਲੱਗਾ ਕਿ ਇਸ ਦੇ ਕੇਸ ਹੀ ਨਹੀਂ ਹਨ ਅਤੇ ਇਹ ਮੋਨਾ ਹੈ। ਮੌਕੇ ’ਤੇ ਜ਼ੋਮੈਟੋ ਦੇ ਡਿਲੀਵਰੀ ਬੁਆਏ ਨੇ ਉਕਤ ਲੁਟੇਰੇ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਦੇਖਿਆ ਕਿ ਉਕਤ ਲੁਟੇਰੇ ਨੇ ਗਾਤਰਾ ਧਾਰਨ ਕੀਤਾ ਸੀ ਪਰ ਉਸ ਦੇ ਸਿਰ ‘ਤੇ ਪੀਲੇ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ ਪਰ ਇਹ ਸਿਰੋਂ ਮੋਨਾ ਸੀ। ਲੁੱਟ ਦੀ ਸ਼ਿਕਾਰ ਹੋਈ ਔਰਤ ਨੇ ਦੱਸਿਆ ਕਿ ਉਹ ਇਥੋਂ ਗੁਜ਼ਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਸਿੱਖੀ ਸਰੂਪ ਧਾਰਨ ਕੀਤਾ ਲੁਟੇਰਾ ਆਇਆ ਅਤੇ ਤੇਜ਼ੀ ਨਾਲ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਇਸ ਦਾ ਰੌਲਾ ਸੁਣ ਕੇ ਜ਼ੋਮੈਟੋ ਡਿਲੀਵਰੀ ਬੁਆਏ ਨੇ ਲੁਟੇਰੇ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਲੁਟੇਰੇ ਨੂੰ ਕਾਬੂ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਰਾਣਾ ਹਸਪਤਾਲ ਨੇੜੇ ਲੁਟੇਰੇ ਨੂੰ ਫੜ ਲਿਆ ਅਤੇ ਉਸ ਕੋਲੋਂ ਵਾਰਦਾਤ ਦੌਰਾਨ ਖੋਹਿਆ ਪਰਸ ਬਰਾਮਦ ਕਰ ਲਿਆ। ਮਾਮਲਾ ਥਾਣਾ ਡਿਵੀਜ਼ਨ ਨੰਬਰ 6 ਦੇ ਗੋਲ ਬਾਜ਼ਾਰ ਦਾ ਹੈ, ਜਿੱਥੇ ਚੋਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ 6 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
1,845