24 ਨਵੰਬਰ (ਰਮੇਸ਼ ਕੁਮਾਰ)- ਜਲੰਧਰ ਵਿਚ ਧਰਨੇ ‘ਤੇ ਬੈਠੇ ਕਿਸਾਨਾਂ ਨੇ ਰੇਲਵੇ ਟਰੈਕ ਖੋਲ੍ਹ ਦਿੱਤਾ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਣ ਦਾ ਭਰੋਸਾ ਮਿਲਣ ਮਗਰੋਂ ਕਿਸਾਨਾਂ ਨੇ ਰੇਲਵੇ ਟਰੈਕ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਪਰ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਅਜੇ ਵੀ ਬੰਦ ਹੈ। ਕੱਲ੍ਹ ਤੋਂ ਬੰਦ ਪਈਆਂ ਟਰੇਨਾਂ ਕੁਝ ਸਮੇਂ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਤੋਂ ਰੇਲਵੇ ਟਰੈਕ ਬੰਦ ਪਿਆ ਸੀ। ਟਰੈਕ ਬੰਦ ਹੋਣ ਕਾਰਨ ਅੱਜ ਕਰੀਬ 40 ਟਰੇਨਾਂ ਪ੍ਰਭਾਵਿਤ ਹੋਈਆਂ ਸਨ। ਇਨ੍ਹਾਂ ਵਿਚੋਂ 24 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਪਹਿਲਾਂ ਵੀਰਵਾਰ ਨੂੰ ਕਰੀਬ 51 ਟਰੇਨਾਂ ਰੱਦ ਹੋਈਆਂ ਸਨ।
ਅੱਜ ਕਿਸਾਨਾਂ ਦੇ ਧਰਨੇ ਦਾ ਚੌਥਾ ਦਿਨ ਹੈ। ਗੰਨੇ ਦਾ ਰੇਟ ਵਧਾਉਣ ਸਮੇਤ ਦੂਜੀਆਂ ਮੰਗਾਂ ਨੂੰ ਲੈ ਕੇ ਕਿਸਾਨ ਲੁਧਿਆਣਾ ਵੱਲ ਜਾਂਦੇ ਸਮੇਂ ਪੀ. ਏ. ਪੀ. ਚੌਂਕ ਤੋਂ ਕੁਝ ਦੂਰੀ ‘ਤੇ ਧੰਨੋਵਾਲੀ ਵਿਚ ਨੈਸ਼ਨਲ ਹਾਈਵੇਅ ਨੂੰ ਬੰਦ ਕਰਕੇ ਬੈਠੇ ਹਨ। ਹਾਈਵੇਅ ਜਾਮ ਹੋਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਦੇਰ ਰਾਤ ਕਿਸਾਨਾਂ ਵੱਲੋਂ ਹਾਈਵੇਅ ਦੀ ਸਰਵਿਸ ਲੇਨ ਖੋਲ੍ਹ ਦਿੱਤੀ ਸੀ, ਜਿਸ ਤੋਂ ਬਾਅਦ ਟਰੈਫਿਕ ਸੁਚਾਰੂ ਢੰਗ ਨਾਲ ਚੱਲਣ ਲੱਗ ਗਿਆ ਸੀ।
Important news: In Jalandhar, farmers took up a strike from the railway track, the National Highway is still blocked
1,834