23 ਅਕਤੂਬਰ (ਰਮੇਸ਼ ਕੁਮਾਰ) ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਿਰ, ਗੋਪਾਲ ਨਗਰ, ਜਲੰਧਰ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪ੍ਰੋਗਰਾਮ “ਯਾ ਦੇਵੀ ਸਰਵਭੂਤੇਸ਼ੁ” ਦੇ ਆਖਰੀ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਕਥਾ ਵਿਆਸ ਸਾਧਵੀ ਮੇਧਾਵੀ ਭਾਰਤੀ ਜੀ ਨੇ ਦੱਸਿਆ ਕਿ ਪੰਜਵੇਂ ਨਰਾਤੇ ਦੇ ਦਿਨ, ਭਗਵਤੀ ਦੇਵੀ ਦੇ ਸਕੰਦ ਮਾਤਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ।ਮਾਤਾ ਦਾ ਇਹ ਰੂਪ ਸਾਤਵਿਕ ਸ਼ਕਤੀ ਦਾ ਪ੍ਰਤੀਕ ਹੈ। ਮਾਂ ਨੇ ਆਪਣਾ ਪੁੱਤਰ ਸਕੰਧ ਆਪਣੀ ਗੋਦ ਵਿੱਚ ਲਿਆ ਹੋਇਆ ਹੈ। ਦੇਵਤੇ ਤਾਰਕਾਸੁਰ ਦੀ ਦਹਿਸ਼ਤ ਤੋਂ ਡਰਦੇ ਸਨ, ਉਸਨੂੰ ਵਰਦਾਨ ਹੈ ਕਿ ਉਹ ਕੇਵਲ ਭਗਵਾਨ ਸ਼ਿਵ ਦੇ ਪੁੱਤਰ ਹੱਥੋਂ ਹੀ ਮਰ ਸਕਦਾ ਹੈ।
ਕੋਈ ਵੀ ਇਸ ਨੂੰ ਖਤਮ ਨਹੀਂ ਕਰ ਸਕਿਆ। ਕਿਉਂਕਿ ਉਸਦਾ ਅੰਤ ਭਗਵਾਨ ਸ਼ਿਵ ਦੇ ਪੁੱਤਰ ਦੁਆਰਾ ਹੀ ਹੋ ਸਕਦਾ ਹੈ। ਉਨ੍ਹਾਂ ਦੇ ਡਰ ਨੂੰ ਦੂਰ ਕਰਨ ਲਈ ਮਾਂ ਨੇ ਉਨ੍ਹਾਂ ਨੂੰ ਸਾਤਵਿਕ ਸ਼ਕਤੀ ਦੇ ਰੂਪ ਵਿੱਚ ਸਕੰਧ ਵਰਗਾ ਪੁੱਤਰ ਦਿੱਤਾ ਸੀ। ਜਿਸਦਾ ਨਾਮ ਕੁਮਾਰ ਕਾਰਤਿਕੇਯ ਸੀ। ਸਕੰਦ ਦਾ ਅਰਥ ਹੈ ਪ੍ਰਕਾਸ਼ ਅਤੇ ਅਸੁਰ ਦਾ ਅਰਥ ਹੈ ਹਨੇਰਾ। ਹਨੇਰੇ ਨੂੰ ਦੂਰ ਕਰਨ ਲਈ ਰੌਸ਼ਨੀ ਦੀ ਲੋੜ ਹੈ। ਇਸੇ ਤਰ੍ਹਾਂ ਜੀਵਨ ਵਿੱਚ ਵੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਬ੍ਰਹਮ ਗਿਆਨ ਦੇ ਸਰੂਪ ਸਕੰਦ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਤੱਤਦਰਸ਼ੀ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰੀਏ।
ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ, ਸਾਡੀ ਸੁੱਤੀ ਹੋਈ ਚੇਤਨਾ ਜਾਗ ਜਾਵੇਗੀ। ਇਹ ਚੇਤਨਾ ਦਾ ਪ੍ਰਗਟਾਵਾ ਹੈ, ਫਿਰ ਇਹ ਜਾਗਦੀ ਚੇਤਨਾ ਅੰਦਰਲੇ ਵਿਕਾਰਾਂ ਦੇ ਰੂਪ ਚ ਜਿਹੜੇ ਦੈਂਤ ਬੈਠੇ ਨੇ ਉਹਨਾਂ ਵਿਰੁੱਧ ਇੱਕ ਮਹਾਨ ਯੁੱਧ ਦਾ ਬਿਗਲ ਵਜਾਉਂਦੀ ਹੈ। ਮਾਤਾ ਭਗਵਤੀ ਦੀ ਪਾਵਨ ਆਰਤੀ ਕਰਕੇ ਕਥਾ ਦੀ ਸਮਾਪਤੀ ਕੀਤੀ ਗਈ।
ਆਰਤੀ ਦੇ ਵਿਸ਼ੇਸ਼ ਰੂਪ ਵਿੱਚ ਸਵਾਮੀ ਸੱਜਣਾਨੰਦ ਜੀ, ਸਾਧਵੀ ਪੱਲਵੀ ਭਾਰਤੀ ਜੀ, ਸਾਧਵੀ ਪੁਨਮ ਭਾਰਤੀ ਜੀ, ਸਾਧਵੀ ਕੰਚਨਮੁਕਤਾ ਭਾਰਤੀ ਜੀ, ਅੰਜਲੀ ਭਗਤ ਕੌਂਸਲਰ, ਦਵਿੰਦਰ ਰੌਣੀ ਕੌਂਸਲਰ, ਜਿੰਮੀ ਕਾਲੀਆ, ਰੂਪਾਲੀ ਭਗਤ ਮੁਖੀ ਭਾਰਤੀ ਤਿੱਬਤ ਸਹਿਯੋਗ ਮੰਡਲੀ, ਅਜੈ ਮਲਹੋਤਰਾ ਜ਼ਿਲ੍ਹਾ ਇੰਚਾਰਜ ਪਤੰਜਲੀ ਜਨਰਲ ਸਕੱਤਰ, ਅਸ਼ਵਨੀ ਕੁਮਾਰ ਜਨਰਲ ਸਕੱਤਰ ਐੱਸ ਸੀ ਮੋਰਚਾ , ਜਨਕ ਰਾਜ ਅਧਿਆਪਕ, ਵਿਨੋਦ ਖੰਨਾ ਪ੍ਰਧਾਨ ਖੰਨਾ ਬਗੀਚੀ ਮੰਦਰ, ਸਤੀਸ਼ ਸੱਭਰਵਾਲ, ਨਿਤਿਨ ਸੱਭਰਵਾਲ, ਬਨਾਰਸੀ ਦਾਸ ਪ੍ਰਧਾਨ ਕਮਲ ਵਿਹਾਰ ਵੈਲਫੇਅਰ ਸੁਸਾਇਟੀ, ਹੈਪੀ, ਪੁਰਸ਼ੋਤਮ ਹੈਪੀ, ਰਮਨ ਸ਼ਰਮਾ, ਗੁਰਬਖਸ਼ ਮਦਾਨ, ਡਾ.ਬੀ.ਡੀ.ਸ਼ਰਮਾ, ਜਿੰਮੀ ਕਾਲੀਆ, ਗੁਲਸ਼ਨ ਅਰੋੜਾ, ਜੈਜ਼ੀ ਸ਼ਰਮਾ, ਇੰਦਰਜੀਤ ਚਾਵਲਾ, ਦਵਿੰਦਰ ਸਿੰਘ, ਅਜੇ ਭਾਰਦਵਾਜ, ਖੁਸ਼ਪਾਲ ਸਿੰਘ, ਝੰਡੂ, ਸੋਨੂੰ ਕਾਲੀਆ ਅਤੇ ਚਮਨ ਲਾਲ ਕੋਚਰ ਪ੍ਰਧਾਨ, ਉਮਾ ਮਹੇਸ਼ਵਰ ਸਕੱਤਰ, ਨਰੇਸ਼ ਰਾਜਨ ਵਾਸਨ, ਭਾਰਤ ਭੂਸ਼ਣ ਨਾਰੰਗ, ਸਤਪਾਲ ਪ੍ਰਭਾਕਰ, ਭਗਵਤੀ ਪ੍ਰਸਾਦ, ਸੁਭਾਸ਼ ਮਲਹੋਤਰਾ, ਸੁਭਾਸ਼ ਵਰਮਾ, ਸੁਭਾਸ਼ ਤਨੇਜਾ, ਨਰਿੰਦਰ ਕੁਮਾਰ ਸ਼ਰਮਾ, ਆਦਿ ਹਾਜ ਸ਼ਾਮਲ ਸਨ।
The three-day “Ya Devi Sarvabhuteshu” Katha concluded at Sri Krishna Murari Temple.
2,242