FRONTLINE NEWS CHANNEL

Jalandhar News: ਵਿਦੇਸ਼ ‘ਚ ਬੈਠੇ ਜਵਾਈ ਨੇ ਸੁਪਾਰੀ ਦੇ ਕੇ ਪੰਜਾਬ ‘ਚ ਰਹਿੰਦੀ ਪਤਨੀ ਤੇ ਸੱਸ ਦਾ ਕਰਵਾਇਆ ਕਤਲ

18 ਅਕਤੂਬਰ (ਰਮੇਸ਼ ਕੁਮਾਰ) ਜਲੰਧਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਿਸ਼ਤਿਆਂ ਦਾ ਖੂਨ ਹੋਇਆ ਹੈ। ਜੀ ਹਾਂ ਇੱਕ ਜਵਾਈ ਵੱਲੋਂ ਆਪਣੀ ਪਤਨੀ ਅਤੇ ਸੱਸ ਨੂੰ ਖੌਫਨਾਕ ਮੌਤ ਦਿੱਤੀ ਗਈ ਹੈ, ਜਿਸ ਨੂੰ ਸੁਣ ਕੇ ਅਤੇ ਦੇਖਕੇ ਲੋਕਾਂ ਦੇ ਲੂ ਕੰਡੇ ਖੜੇ ਹੋ ਗਏ। 

ਜਲੰਧਰ ਜ਼ਿਲ੍ਹੇ ਦੇ ਅਮਨ ਐਨਕਲੇਵ ਪਿੰਡ ਭੋਜੋਵਾਲ ਵਿੱਚ ਇੱਕ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਹਨ। ਜਿਨ੍ਹਾਂ ਨੇ ਘਰ ‘ਚ ਦਾਖਲ ਹੋ ਕੇ ਉਥੇ ਰਹਿ ਰਹੀ ਮਾਂ-ਧੀ ਨੂੰ ਗੋਲੀਆਂ ਮਾਰ ਕੇ ਸਾੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਥਾਣੇ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਂਚ ਲਈ ਮੌਕੇ ’ਤੇ ਪੁੱਜੇ ਡੀਐਸਪੀ ਵਿਜੇ ਕੰਵਰਪਾਲ ਨੇ ਦੱਸਿਆ ਕਿ ਗੁਰਦਾਸ ਸਿੰਘ ਅਮਨ ਐਨਕਲੇਵ ਵਿੱਚ ਆਪਣੀ ਧੀ ਅਤੇ ਪਤਨੀ ਨਾਲ ਰਹਿੰਦਾ ਸੀ। ਗੁਰਦਾਸ ਸਿੰਘ ਦਾ ਜਵਾਈ ਜਸਪ੍ਰੀਤ ਸਿੰਘ ਜੋ ਅਮਰੀਕਾ ਰਹਿੰਦਾ ਹੈ। ਉਸ ਨੇ ਹੀ ਕੁਝ ਲੋਕਾਂ ਨੂੰ ਸੁਪਾਰੀ ਦੇ ਕੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ। 

ਡੀਐਸਪੀ ਨੇ ਦੱਸਿਆ ਕਿ ਹਮਲਾ ਕਰਨ ਆਏ ਹਮਲਾਵਰਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢੱਕੇ ਹੋਏ ਸਨ। ਗੁਰਪ੍ਰੀਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਉਸ ਵੱਲੋਂ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। Jalandhar News: The son-in-law who was living abroad killed his wife and mother-in-law living in Punjab by giving them betel nuts

Leave a Reply

Your email address will not be published. Required fields are marked *