FRONTLINE NEWS CHANNEL

ਜਲੰਧਰ ਵਿੱਚ ਇੱਕ ਦੰਪੱਤੀ ਨੇ ਆਪਣੀਆਂ ਹੀ ਤਿੰਨ ਧੀਆਂ ਨੂੰ ਕਤਲ ਕਰਕੇ ਕੀਤਾ ਟਰੰਕ ਚ ਬੰਦ

ਜਲੰਧਰ (ਸੁਨੀਲ) : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਕਾਨਪੁਰ ਦੀ ਨਵੀ ਆਬਾਦੀ ’ਚ ਸੋਮਵਾਰ ਸਵੇਰੇ ਇਕ ਲੋਹੇ ਦੇ ਟਰੰਕ ਵਿਚੋਂ ਮਿਲੀਆਂ 3 ਲੜਕੀਆਂ ਦੀਆਂ ਲਾਸ਼ਾਂ ਦੇ ਮਾਮਲੇ ਵਿਚ ਪੁਲਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਬੱਚੀਆਂ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਹੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਤਿੰਨ ਸਕੀਆਂ ਭੈਣਾਂ ਜਿਨ੍ਹਾਂ ਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਬੀਤੀ ਸਵੇਰ ਤੋਂ ਲਾਪਤਾ ਸੀ, ਜਦੋਂ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਲਾਕੇ ਸਮੇਤ ਪੁਲਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। ਥਾਣਾ ਮਕਸੂਦਾਂ ਦੀ ਪੁਲਸ ਕੱਲ੍ਹ ਤੋਂ ਹੀ ਕੁੜੀਆਂ ਦੀ ਭਾਲ ਵਿਚ ਲੱਗੀ ਹੋਈ ਸੀ।

ਸੋਮਵਾਰ ਸਵੇਰੇ ਬੱਚੀਆਂ ਦੇ ਪਿਤਾ ਸੁਸ਼ੀਲ ਮੰਡਲ ਅਤੇ ਮਾਂ ਮੰਜੂ ਦੇਵੀ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਇਕ ਟਰੰਕ ਵਿਚ ਤਿੰਨਾਂ ਕੁੜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਹੱਥ ਪੈਰ ਫੁੱਲ਼ ਗਏ ਅਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਅਤੇ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਐੱਸ. ਪੀ. ਢਿੱਲੋਂ, ਡੀ. ਐੱਸ. ਪੀ. ਬਲਬੀਰ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪਹਿਲਾਂ ਕਾਤਲਾਂ ਡਰਾਮਾ ਕੀਤਾ ਕਿ ਬੱਚੀਆਂ ਖੇਡਦੀਆਂ ਖੇਡਦੀਆਂ ਟਰੰਕ ਵਿਚ ਲੁੱਕ ਗਈਆਂ ਸਨ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ’ਤੇ ਪੁਲਸ ਨੂੰ ਸਾਰਾ ਮਾਮਲਾ ਸ਼ੱਕੀ ਲੱਗਾ ਅਤੇ ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਖੁਲਾਸਾ ਹੋ ਗਿਆ। ਪੁਲਸ ਨੇ ਸਵੇਰੇ ਹੀ ਸ਼ੱਕ ਦੇ ਆਧਾਰ ’ਤੇ ਬੱਚੀਆਂ ਦੇ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਸੀ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਪਹਿਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੱਚੀ ਅੰਮ੍ਰਿਤਾ, ਸਾਕਸ਼ੀ ਅਤੇ ਕੰਚਨ ਦਾ ਕਤਲ ਉਨ੍ਹਾਂ ਦੇ ਮਾਪਿਆਂ ਨੇ ਹੀ ਕੀਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। 

ਇਸ ਲਈ ਕਤਲ ਕੀਤੀਆਂ ਤਿੰਨ ਧੀਆਂ

ਐੱਸ. ਐੱਸ. ਪੀ. ਭੁੱਲਰ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਦੋਵਾਂ ਵਲੋਂ ਆਪਣਾ ਜ਼ੁਰਮ ਕਬੂਲ ਕਰ ਲਿਆ ਗਿਆਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪੰਜ ਬੱਚੇ ਹਨ ਜਿਨ੍ਹਾਂ ਵਿਚ ਚਾਰ ਧੀਆਂ ਅਤੇ ਇਕ ਪੁੱਤਰ ਹੈ। ਕਾਤਲ ਸੁਸ਼ੀਲ ਮੰਡਲ ਦਿਹਾੜੀਦਾਰ ਕਰਦਾ ਹੋਣ ਕਰਕੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ, ਅਤੇ ਪੰਜ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਅਸਮਰੱਥ ਪਿਤਾ ਸੁਸ਼ੀਲ ਮੰਡਲ ਅਤੇ ਮਾਂ ਮੰਜੂ ਦੇਵੀ ਨੇ ਸਲਾਹ ਕਰਕੇ ਹੀ ਤਿੰਨ ਧੀਆਂ ਨੂੰ ਕਤਲ ਕਰਨ ਦਾ ਫ਼ੈਸਲਾ ਕੀਤਾ ਸੀ। ਜਿਸ ਤੋਂ ਬਾਅਦ ਸੁਸ਼ੀਲ ਮੰਡਲ ਬੱਚੀਆਂ ਨੂੰ ਪਹਿਲਾਂ ਖਾਣੇ ਵਿਚ ਕੋਈ ਜ਼ਹਿਰੀਲੀ ਚੀਜ਼ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਟਰੰਕ ਵਿਚ ਬੰਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

In Jalandhar, a couple killed their three daughters and locked them in a trunk

Leave a Reply

Your email address will not be published. Required fields are marked *