FRONTLINE NEWS CHANNEL

ਜਲੰਧਰ: ਟਾਈਮ ਪਾ ਸੱਦ ਲਏ ਮੁੰਡੇ, ਚੱਲੀਆਂ ਤਾੜ-ਤਾੜ ਗੋਲ਼ੀਆਂ, ਜਾਨਾਂ ਬਚਾ ਭੱਜੇ ਲੋਕ

26 ਅਗਸਤ (ਰਮੇਸ਼ ਕੁਮਾਰ)- ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪਿੰਡ ਲਿੱਧੜਾਂ ਹਾਈਵੇਅ ਦੇ ਪੁਲ ਥੱਲੇ ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਕਾਰ ਹੋਏ ਝਗੜੇ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਥਾਣਾ ਮਕਸੂਦਾਂ ਦੀ ਪੁਲਸ ਮਾਮਲੇ ਨੂੰ ਦਬਾਉਣ ਵਿਚ ਲੱਗੀ ਰਹੀ। ਪੁਲਸ ਦਾ ਕਹਿਣਾ ਸੀ ਕਿ ਦੋਵੇਂ ਧਿਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਸੀ. ਸੀ. ਟੀ. ਵੀ. ਵਾਇਰਲ ਹੋਣ ਨਾਲ ਥਾਣਾ ਮਕਸੂਦਾਂ ਦੀ ਪੁਲਸ ਦੀ ਨਾਕਾਮੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜੋ ਵਿਅਕਤੀ ਰਿਵਾਲਵਰ, ਦਾਤਰ ਲੈ ਕੇ ਵਿਖਾਈ ਦੇ ਰਿਹਾ ਹੈ, ਉਸ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ। ਫਿਲਹਾਲ ਇਸ ਗੱਲ ਦੀ ਲੋਕਾਂ ਵਿਚਾਲੇ ਚਰਚਾ ਕੀਤੀ ਜਾ ਰਹੀ ਹੈ। 
ਦਿਹਾਤੀ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪਿੰਡ ਲਿੱਧੜਾਂ ਹਾਈਵੇਅ ਦੇ ਪੁਲ ਥੱਲੇ ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਕਾਰ ਝਗੜੇ ਦੌਰਾਨ ਦੋ ਤੋਂ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਲਿੱਧੜਾਂ ’ਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਤੋਂ ਰੋਕਣ ‘ਤੇ ਵਿਵਾਦ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਸ਼ੁੱਕਰਵਾਰ ਫਿਰ ਦੋ ਧਿਰਾਂ ਵੱਲੋਂ ਹਾਈਵੇਅ ਦੇ ਪੁੱਲ ਹੇਠਾਂ ਇਕ-ਦੂਜੇ ਨੂੰ ਮਿਲਣ ਦਾ ਸਮਾਂ ਨਿਰਧਾਰਿਤ ਕਰਨ ’ਤੇ ਇਕ ਧਿਰ ਦੇ ਵਿਅਕਤੀ ਮੌਕੇ ’ਤੇ ਇਕ ਸਕਾਰਪੀਓ ‘ਤੇ ਇਕ ਕਾਰ ’ਚ ਸਵਾਰ ਹੋ ਕੇ ਪੁੱਜੇ।
ਦੂਜੀ ਧਿਰ ਦੇ ਵਿਅਕਤੀ ਪਹਿਲਾਂ ਹੀ ਉਥੇ ਮੌਜੂਦ ਹੋਣ ’ਤੇ ਸਕਾਰਪੀਓ ਤੇ ਕਾਰ ’ਚ ਆਏ ਵਿਅਕਤੀਆਂ ਵੱਲੋਂ ਉੱਥੇ ਪਹਿਲਾਂ ਹੀ ਮੌਜੂਦ ਧਿਰ ਦੇ ਇਕ ਵਿਅਕਤੀ ’ਤੇ ਬੰਦੂਕ ਤਾਨਣ ਤੇ ਉਨ੍ਹਾਂ ਵਿਅਕਤੀਆਂ ਵੱਲੋਂ ਬੰਦੂਕ ਤਾਨਣ ਵਾਲੇ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਬੰਦੂਕ ਤਾਨਣ ਵਾਲਾ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਦੀ ਸਕਾਰਪੀਓ ’ਤੇ ਵੀ ਹਮਲਾ ਕਰਨ ’ਤੇ ਸਕਾਰਪੀਓ ਵੀ ਨੁਕਸਾਨੀ ਗਈ, ਜਿਸ ਦੌਰਾਨ ਉਹ ਸਕਾਰਪੀਓ ਤੇ ਕਾਰ ’ਚ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਕੰਟਰੋਲ ਰੂਮ ਰਾਹੀਂ ਸੂਚਨਾ ਪ੍ਰਾਪਤ ਹੋਣ ਤੇ ਜਦ ਉਹ ਉੱਥੇ ਪੁਜੇ ਉੱਥੇ ਕੋਈ ਵਾਹਨ ਤੇ ਵਿਅਕਤੀ ਮੌਜੂਦ ਨਹੀਂ ਸੀ, ਜਦਕਿ ਉੱਥੇ ਟੁੱਟਿਆ ਹੋਇਆ ਕੱਚ ਖਿੱਲਰਿਆ ਪਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਸਹਾਇਤਾ ਕੇਂਦਰ ’ਤੇ ਟੈਲੀਫੋਨ ਕਰਨ ਵਾਲੇ ਵਿਅਕਤੀ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਜਦ ਉਹ ਰਸਤੇ ’ਚ ਜਾ ਰਿਹਾ ਸੀ ਤਾਂ ਪਿੱਛੋਂ ਦੌੜ ਕੇ ਵਿਅਕਤੀ ਨੇ ਉਸ ਕੋਲੋਂ ਟੈਲੀਫੋਨ ਕਰਨ ਲਈ ਮੋਬਾਇਲ ਦੀ ਮੰਗ ਕੀਤੀ ਸੀ। ਉਸ ਦੇ ਮੋਬਾਇਲ ਰਾਹੀਂ ਟੈਲੀਫੋਨ ਤਾਂ ਕੀਤਾ ਗਿਆ ਸੀ, ਜਿਸ ਬਾਰੇ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਸ ਸਹਾਇਤਾ ਕੇਂਦਰ ’ਤੇ ਟੈਲੀਫੋਨ ਰਾਹੀਂ ਸੂਚਨਾ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਂ ਲਵਪ੍ਰੀਤ ਲਿਖਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਇਕ ਵਿਅਕਤੀ ਦੀ ਐੱਮ. ਐੱਲ. ਆਰ. ਆਈ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਇਲਾਜ ਲਈ ਕਿਸੇ ਨਿੱਜੀ ਹਸਪਤਾਲ ’ਚ ਦਾਖ਼ਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜੋ ਵੀ ਤੱਥ ਸਾਹਮਣੇ ਹੋਣਗੇ ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਕੱਢਵਾਈ ਜਾ ਰਹੀ ਹੈ।
Jalandhar: Time was called, boys were fired, shots were fired, people ran for their lives

Leave a Reply

Your email address will not be published. Required fields are marked *