FRONTLINE NEWS CHANNEL

Aam admi partyBhartiya Janta partyCongressCrimeFrontline news channelJalandhar

Jalandhar News: ‘ਔਰਤਾਂ ਲਈ ਸ਼ਰਾਬ ਦੇ ਠੇਕੇ’ ਨੇ ਮਚਾਇਆ ਕੋਹਰਾਮ, ਰੌਲਾ ਪੈਣ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਫ਼ਰੰਟ ਲਾਈਨ (ਰਮੇਸ਼ ਕੁਮਾਰ) ਜਲੰਧਰ ਦੇ ਲੰਮਾ ਪਿੰਡ ‘ਚ ਖੁੱਲ੍ਹੇ ‘ਵੂਮੈਨ ਫਰੈਂਡਲੀ’ ਸ਼ਰਾਬ ਦੇ ਠੇਕੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਉੱਪਰ ਤਿੱਖੇ ਹਮਲੇ ਕੀਤੇ ਹਨ। ਸੋਸ਼ਲ ਮੀਡੀਆ ਉਪਰ ਵੀ ਭਗਵੰਤ ਮਾਨ ਸਰਕਾਰ ਦੀ ਕਾਫੀ ਖਿਚਾਈ ਹੋ ਰਹੀ ਹੈ। ਇਸ ਮਗਰੋਂ ਪੰਜਾਬ ਸਰਕਾਰ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਔਰਤਾਂ ਲਈ ਵੱਖਰੀ ਵਾਈਨ ਸ਼ਾਪ ਖੋਲ੍ਹਣ ਦੀ ਕੋਈ ਸਰਕਾਰੀ ਨੀਤੀ ਨਹੀਂ ਹੈ। ਇਸ ਲਈ ਸਰਕਾਰ ਨੇ ਜਲੰਧਰ ਦੇ ਲੰਮਾ ਪਿੰਡ ‘ਚ ਖੋਲ੍ਹੇ ‘ਵੂਮੈਨ ਫਰੈਂਡਲੀ’ ਸ਼ਰਾਬ ਦੇ ਠੇਕੇ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਦਰਅਸਲ ਸ਼ੁੱਕਰਵਾਰ ਨੂੰ ਕਾਂਗਰਸ ਤੇ ਭਾਜਪਾ ਨੇ ਸਰਕਾਰ ‘ਤੇ ਦੋਸ਼ ਲਗਾਇਆ ਸੀ ਕਿ ਸਰਕਾਰ ਹੁਣ ਸੂਬੇ ‘ਚ ਔਰਤਾਂ ਨੂੰ ਸ਼ਰਾਬ ਪੀਣ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਤਰ੍ਹਾਂ ਸੂਬੇ ‘ਚ ਸ਼ਰਾਬ ਦੇ ਸੇਵਨ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਸ ‘ਤੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਦੀ ਅਜਿਹੀ ਕੋਈ ਨੀਤੀ ਨਹੀਂ ਹੈ। ਇਸ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਬਕਾਰੀ ਨੀਤੀ ਵਿੱਚ ਔਰਤਾਂ ਲਈ ਵੱਖਰੇ ਤੌਰ ‘ਤੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਕੋਈ ਨੀਤੀ ਨਹੀਂ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਆਬਕਾਰੀ ਵਿਭਾਗ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਬਿਨਾਂ ਕਿਸੇ ਕਾਰਨ ਦੇ ਉਲਝਾ ਦਿੱਤਾ ਗਿਆ ਹੈ, ਕਿਉਂਕਿ ਨਾ ਤਾਂ ਸਾਡੀ ਨੀਤੀ ਵਿੱਚ ਤੇ ਨਾ ਹੀ ਵਿਭਾਗ ਦੀਆਂ ਹਦਾਇਤਾਂ ਵਿੱਚ ਅਜਿਹਾ ਕੋਈ ਪ੍ਰਬੰਧ ਹੈ। ਇਹ ਇੱਕ ਮਾਡਲ ਸ਼ੌਪ ਹੈ, ਜਿਸ ਵਿੱਚ ਮਹਿੰਗੇ ਬ੍ਰਾਂਡ ਰੱਖੇ ਜਾਂਦੇ ਹਨ। ਉੱਥੋਂ ਕੋਈ ਵੀ ਸ਼ਰਾਬ ਖਰੀਦ ਸਕਦਾ ਹੈ ਪਰ ਇਸ ਦੇ ਅੰਦਰ ਬੈਠ ਕੇ ਸ਼ਰਾਬ ਪੀਣ ਦੀ ਕੋਈ ਸਹੂਲਤ ਨਹੀਂ। ਇਸ ਦੇ ਨਾਲ ਹੀ ‘ਵੂਮੈਨ ਫ੍ਰੈਂਡਲੀ’ ਸ਼ਬਦ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ।
Jalandhar News: ‘Liquor contracts for women’ created a furore, Punjab government took big action after the noise

Leave a Reply

Your email address will not be published. Required fields are marked *