ਜਲੰਧਰ (ਰਮੇਸ਼ ਕੁਮਾਰ)- ਜਲੰਧਰ ਦੇ ਗਾਜ਼ੀ ਗੁੱਲਾ ਸਥਿਤ ਲਕਸ਼ਮੀ ਪੈਲੇਸ ਨੇੜੇ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਨਿਊ ਗੋਪਾਲ ਨਗਰ ਦੇ ਚੱਪਲਾਂ ਦੇ ਵਪਾਰੀ ਅਸ਼ੋਕ ਕੁਮਾਰ ਦੇ ਘਰ ਵਿੱਚ ਜੋਤ ਜਗਾਉਣ ਸਮੇਂ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਘਰ ਦੀ ਔਰਤ ਨੇ ਮੰਦਿਰ ‘ਚ ਜੋਤ ਜਗਾਈ ਸੀ। ਜੋਤ ਜਗਾਉਣ ਮਗਰੋਂ ਉਹ ਆਪਣੇ ਬੇਟੇ ਨਾਲ ਕਿਸੇ ਕੰਮ ਦੇ ਸਿਲਸਿਲੇ ‘ਚ ਬਾਜ਼ਾਰ ਚਲੀ ਗਈ ਤਾਂ ਘਰ ‘ਚ ਜੋਤ ਨਾਲ ਪਏ ਕੱਪੜਿਆਂ ਨੂੰ ਅੱਗ ਲੱਗ ਗਈ। ਹੌਲੀ-ਹੌਲੀ ਅੱਗ ਨੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਬੁਝਾਊ ਵਿਭਾਗ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ‘ਤੇ ਫਾਇਰ ਵਿਭਾਗ ਦੀਆਂ 5 ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਜੁਟੀਆਂ ਹੋਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਬੁਝਾਊ ਵਿਭਾਗ ਦੇ 3 ਕਰਮਚਾਰੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਮਨਿੰਦਰ ਕੁਮਾਰ ਜੱਸੀ, ਅਭੀ ਗਿੱਲ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਕੱਚੇ ਮੁਲਾਜ਼ਮ ਹਨ। ਅੱਗ ‘ਚ ਝੁਲਸਣ ਤੋਂ ਬਾਅਦ ਵੀ ਤਿੰਨੋਂ ਅੱਗ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਸਨ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਹਾਦਸੇ ‘ਚ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
Jalandhar: Fire broke out in the house after lighting a fire in the house. All the stuff was burnt to ashes.
2,035