FRONTLINE NEWS CHANNEL

ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆਉਣ ਲਈ ਆਤਮਵਿਸ਼ਵਾਸ ਜ਼ਰੂਰੀ -ਗਾਇਤ੍ਰੀ ਭਾਰਤੀ ਜੀ

ਫਰੰਟ ਲਾਈਨ (ਰਮੇਸ਼ ਕੁਮਾਰ) ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਨੌਜਵਾਨਾਂ ਨੂੰ ਆਤਮ ਵਿਸ਼ਵਾਸ ਅਤੇ ਅੱਛੀ ਸੰਗਤ ਦੀ ਲੋੜ ਹੈ,ਇਹ ਦੋਵੇਂ ਚੀਜ਼ਾਂ ਕੇਵਲ ਪੂਰਨ ਸਤਿਗੁਰੂ ਦੀ ਯੋਗ ਅਗਵਾਈ ਵਿੱਚ ਹੀ ਮਿਲ ਸਕਦੀਆਂ ਹਨ।

ਉਪਰੋਕਤ ਵਿਚਾਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਤੋਂ ਆਈ ਸਾਧਵੀ ਗਾਇਤ੍ਰੀ ਭਾਰਤੀ ਜੀ ਨੇ ਫਿਲੌਰ ਨੇੜੇ ਪਿੰਡ ਭੱਟੀਆਂ ਵਿਖੇ ਗ੍ਰਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਰਵਾਏ ਗਏ ਸੱਤਸੰਗ ਸਮਾਗਮ ਦੌਰਾਨ ਭਾਰੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਤੇ।

ਉਹਨਾਂ ਕਿਹਾ ਕਿ ਅੱਜ ਦੇ ਨੌਜਵਾਨ ਜਾਂ ਤਾਂ ਰੋਜ਼ਗਾਰ ਨਾਂ ਮਿਲਣ ਜਾਂ ਫਿਰ ਗ਼ਲਤ ਸੰਗਤ ਦੇ ਕਾਰਨ ਆਪਣੇ ਆਪ ਠੱਗਿਆ ਮਹਿਸੂਸ ਕਰਦੇ ਹੋਏ ਬੇਹੱਦ ਉਦਾਸ, ਨਿਰਉਤਸ਼ਾਹਿਤ, ਨਿਰਾਸ਼ਾ ਵਾਦੀ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਉਹਨਾਂ ਨੂੰ ਲੱਗਦੈ ਕਿ ਹੁਣ ਉਹ ਨਸ਼ੇ ਦਾ ਤਿਆਗ ਨਹੀਂ ਕਰ ਸਕਦੇ।ਪਰ ਇਹ ਸੰਭਵ ਹੈ। ਪਰ ਇਸ ਦੇ ਲਈ ਨੌਜਵਾਨਾਂ ਨੂੰ ਅੱਛੀ ਸੰਗਤ ਭਾਵ ਸੱਤਸੰਗ ਅਤੇ ਆਤਮਵਿਸ਼ਵਾਸ ਦੀ ਜ਼ਰੂਰਤ ਹੈ ਜੋ ਪ੍ਰਮਾਤਮਾ ਦੇ ਦਰਸ਼ਨ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਅਜੋਕੇ ਸਮੇਂ ਵਿੱਚ ਗੁਰੂਦੇਵ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਯੋਗ ਅਗਵਾਈ ਵਿੱਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਸਫ਼ਲਤਾ ਪੂਰਵਕ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢ ਚੁੱਕਾ ਹੈ ਅਤੇ ਇਹ ਸਫ਼ਲ ਪਰਿਆਸ ਨਿਰੰਤਰ ਜਾਰੀ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਲੱਗਭਗ ਦੋ ਸੌ ਜੇਲਾਂ ਵਿੱਚ ਸੰਸਥਾਨ ਦੇ ਅੰਤਰ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਸੱਤਸੰਗ ਅਤੇ ਬ੍ਰਹੰਮ ਗਿਆਨ ਦੀ ਦੀਖਿਆ ਦੁਆਰਾ ਨੌਜਵਾਨਾਂ ਦੇ ਖੋਏ ਆਤਮਵਿਸ਼ਵਾਸ ਨੂੰ ਜਗਾਇਆ ਜਾਂਦਾ ਹੈ। ਉਹਨਾਂ ਨੂੰ ਨਸ਼ਿਆਂ ਵਿਰੁੱਧ ਡੱਟ ਜਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਇਸ ਸਮੇਂ ਉਹਨਾਂ ਦੇ ਨਾਲ ਸਾਧਵੀ ਸੰਦੀਪ ਭਾਰਤੀ, ਸਾਧਵੀ ਆਰਤੀ ਭਾਰਤੀ, ਸਾਧਵੀ ਸੀਮਾ ਭਾਰਤੀ ਅਤੇ ਸਾਧਵੀ ਅਨੀਤਾ ਭਾਰਤੀ ਜੀ ਨੇ ਜਾਗਰੂਕ ਭਜਨ ਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਡੱਟ ਜਾਣ ਦਾ ਸੱਦਾ ਦਿੱਤਾ। ਪਿੰਡ ਦੀ ਪੰਚਾਇਤ ਸਰਪੰਚ ਸਰਵਜੀਤ ਸਿੰਘ ਦੇ ਨਾਲ ਪੰਚ ਸੁਖਵਿੰਦਰ ਸਿੰਘ,ਪੰਚ ਵਿੱਦਿਆ ਦੇਵੀ,ਪੰਚ ਰਾਜਵਿੰਦਰ ਕੌਰ ਪੰਚ ਹਰਮੇਸ਼ ਲਾਲ ,ਪੰਚ ਰਾਜ ਕੁਮਾਰ ਤੋਂ ਇਲਾਵਾ ਪੰਤਵੰਤੇ ਸੱਜਣ ਸਿੰਦਰ ਪਾਲ ਕਰੜਾ,ਚੰਦਰ ਲਾਲ ਕਲਸੀ,ਮਾਂ: ਵਿਜੈ ਕੁਮਾਰ ਪਾਲ, ਸ਼੍ਰੀਮਤੀ ਧੰਨਪਤੀ, ਬਲਵਿੰਦਰ ਕੁਮਾਰ ਬੈਂਸ,ਰਾਜ ਕੁਮਾਰ ਕਰੜਾ ਅਤੇ ਹਰਮੇਸ਼ ਕਰੜਾ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਉਣ ਲਈ ਸੰਸਥਾਨ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਸੰਨੀ, ਬੈਂਸ,ਜੀਵਨ ਲਾਲ, ਇੰਦਰਜੀਤ ਕਰੜਾ,ਕਮਲ ਸਿੰਘ ਬੱਧਣ, ਰੌਸ਼ਨ ਲਾਲ ਭੂੰਡਪਾਲ,ਸ਼ੰਕਰ ਦਾਸ, ਮਨੋਹਰ ਲਾਲ,ਲੱਭਾ ਰਾਮ,ਕਮਲ ਪਾਲ, ਯੋਗੇਸ਼, ਅਕਾਸ਼, ਦੇਸਰਾਜ, ਹਰਜਿੰਦਰ ਪਾਲ,ਹਰਸ਼ ਕਰੜਾ, ਰੋਜ਼ੀ ਬੈਂਸ, ਰਫ਼ੀਕਾ ਬੈਂਸ, ਬਲਵਿੰਦਰ ਕਰੜਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Confidence is essential to get out of the drug swamp: Gayatri Bharti

Leave a Reply

Your email address will not be published. Required fields are marked *