ਡਾ. ਸ਼ਯਾਮਾ ਪ੍ਰਸ਼ਾਦ ਮੁਖਰਜੀ ਜੀ ਨੇ ਹਮੇਸ਼ਾ ਦੇਸ਼ ਦੇ ਉਥਾਨ ਲਈ ਕੰਮ ਕੀਤਾ – ਮਨਜੀਤ ਬਾਲੀ।
ਫ਼ਰੰਟ ਲਾਈਨ (ਰਮੇਸ਼ ਕੁਮਾਰ) ਅੱਜ ਹਲਕਾ ਆਦਮਪੁਰ ਚ ਡਾ. ਸ਼ਯਾਮ ਪ੍ਰਸ਼ਾਦ ਮੁਖਰਜੀ ਜੀ ਦਾ 121ਵਾਂ ਜਨਮ ਦਿਨ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਮਨਜੀਤ ਬਾਲੀ ਦੇ ਗ੍ਰਹਿ ਪਿੰਡ ਤੱਲਣ ਵਿਖੇ ਮਨਾਇਆ ਗਿਆ। ਅਤੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਕੀਤੀਆ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਮਨਜੀਤ ਬਾਲੀ ਤੇ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਅਰੁਣ ਸ਼ਰਮਾ ਨੇ ਕਿਹਾ ਕਿ ਡਾ. ਸ਼ਯਾਮਾ ਪ੍ਰਸ਼ਾਦ ਮੁਖਰਜੀ ਜੀ ਅਜ਼ਾਦ ਭਾਰਤ ਦੇ ਪਹਿਲੇ ਸ਼ਹੀਦ ਹੋਏ ਅਤੇ ਅੱਜ ਲਗਭੱਗ 64 ਸਾਲ ਬਾਅਦ ਉਨ੍ਹਾਂ ਦੇ ਸੁਪਨਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸਾਕਾਰ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਡਾ. ਸ਼ਯਾਮਾ ਪ੍ਰਸ਼ਾਦ ਮੁਖਰਜੀ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਪ੍ਰਸ਼ੋਤਮ ਗੋਗੀ, ਜੋਗੀ ਤੱਲ੍ਹਣ, ਸੰਦੀਪ ਵਰਮਾ, ਬਲਜਿੰਦਰ ਬੱਲੀ, ਕਾਲਾ ਕੋਟਲੀ, ਬਲਵੀਰ ਲਾਲ ਬੀਰੂ, ਇੰਦਰਜੀਤ ਕਲੇਰ, ਭਰਤਦੀਪ ਚਾਹਲ, ਗੋਪਾ ਜੱਸੀ, ਡਾ. ਜਸਵੀਰ ਕਲੇਰ, ਵਿਜੈ ਕੁਮਾਰ ਟੋਨੀ, ਸ਼ੁਭਮ ਸ਼ਰਮਾ, ਅਮਰਜੀਤ, ਕਸ਼ਮੀਰੀ ਲਾਲ, ਦਵਿੰਦਰ ਕੇਲੇ, ਓਤਮ ਚਾਹਲ, ਹਰਮੇਸ਼ ਕੁਮਾਰ, ਕੁਲਜਿੰਦਰ ਜੱਸੀ, ਰਜਿੰਦਰ ਬਾਲੀ, ਮੰਗਾਂ, ਮੰਗੂ, ਬੋਬੀ, ਆਦਿ ਹਾਜ਼ਰ ਸਨ।